ਬਠਿੰਡਾ, 22 ਮਈ (ਜਸਵੀਰ ਸਿੰਘ)
ਕੇਂਦਰੀ ਜੇਲ੍ਹ ਬਠਿੰਡਾ ਵਿੱਚ ਹੋਈ ਲੜਾਈ ਦੌਰਾਨ ਇੱਕ ਹਵਾਲਾਤੀ ਜਖਮੀ ਹੋ ਗਿਆ।
ਜਖਮੀ ਹਵਾਲਾਤੀ ਦੇ ਬਿਆਨਾਂ ਤੇ ਥਾਣਾ ਕੈਂਟ ਪੁਲਿਸ ਵੱਲੋਂ ਮਾਰਕੁੱਟ ਕਰਨ ਵਾਲੇ ਅੱਧੀ ਦਰਜਨ ਲੋਕਾਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ।
ਸਹਾਇਕ ਥਾਣੇਦਾਰ ਬਹਾਦਰ ਸਿੰਘ ਨੇ ਦੱਸਿਆ ਕਿ ਹਵਾਲਾਤੀ ਅਵਤਾਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਭਾਈਰੂਪਾ ਨੇ ਸ਼ਿਕਾਇਤ ਕੀਤੀ ਹੈ ਕਿ ਕੇਂਦਰੀ ਜੇਲ ਅੰਦਰ ਗੁਰਤੇਜ ਸਿੰਘ, ਲਵੀ ਸ਼ਰਮਾ,ਵਿਨੋਦ ਕੁਮਾਰ ਵਾਸੀ ਭਾਈ ਰੂਪਾ,ਬਲਦੀਪ ਸਿੰਘ ਵਾਸੀ ਸਰਦਾਰਗੜ੍ਹ,ਜਸ਼ਨਦੀਪ ਸਿੰਘ ਵਾਸੀ ਕੁਟੀ ਕਿਸ਼ਨਪੁਰਾ, ਮਨਪ੍ਰੀਤ ਸਿੰਘ ਜਗਾ ਰਾਮ ਤੀਰਥ, ਰੇਸ਼ਮ ਸਿੰਘ ਵਾਸੀ ਚੱਠਾ ਅਤੇ ਬਸੰਤ ਸਿੰਘ ਵਾਸੀ ਕੁਟੀ ਕਿਸ਼ਨਪੁਰਾ ਹਾਲ ਕੇਂਦਰੀ ਜੇਲ੍ਹ ਬਠਿੰਡਾ ਨੇ ਉਸ ਦੀ ਕੁਟਮਾਰ ਕੀਤੀ ਅਤੇ ਲੋਹੇ ਦੀ ਪੱਤੀ ਨਾਲ ਸੱਟਾਂ ਮਾਰੀਆਂ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
Posted By SonyGoyal