ਪਟਿਆਲਾ (ਬਾਣੀ ਬਿਊਰੋ)
ਵਾਇਸ ਐਂਟਰਟੇਨਮੈਂਟ ਤੇ ਮੋਤੀਆ ਗਰੁੱਪ ਵਲੋਂ ਪਹਿਲੀ ਵਾਰ ਪਰੋਡਿਊਸਰ ਅਤੇ ਡਰਾਇਕੈਟਰ ਅਜੇ ਸਹੋਤਾ ਦੀ ਅਗਵਾਈ ਵਿੱਚ 24 ਮਈ ਹੋ ਰਹੇ ਫਿਲਮ ਐਂਡ ਮਿਊਜ਼ਿਕ ਐਵਾਰਡ ਸ਼ੋ ਵਿੱਚ ਜਲ ਸਪਲਾਈ ਅਤੇ ਸਪਲਾਈ ਵਿਭਾਗ ਵਿੱਚ ਬਤੌਰ ਉਪ ਮੰਡਲ ਇੰਜੀਨੀਅਰ ਸੇਵਾਵਾਂ ਨਿਭਾ ਰਹੇ ਇੰਜੀ. ਸਤਨਾਮ ਸਿੰਘ ਮੱਟੂ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਗੀਤਾਂ, ਕਵਿਤਾਵਾਂ ਅਤੇ ਲੇਖਾਂ ਰਾਹੀ ਪਾਏ ਅਹਿਮ ਯੋਗਦਾਨ ਸਦਕਾ ਪਹਿਲੇ ਮੋਤੀਆ ਪੰਜਾਬੀ ਫਿਲਮ ਅਤੇ ਮਿਊਜ਼ਿਕ ਅਵਾਰਡ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ ।
ਅਜੇ ਸਹੋਤਾ ਨੇ ਦੱਸਿਆ ਕਿ ਇਸ ਸ਼ੋ ਵਿਚ ਇੰਜੀ ਮੱਟੂ ਸਮੇਤ ਕੁੱਲ 60 ਸਖਸ਼ੀਅਤਾਂ ਨੂੰ ਐਵਾਰਡ ਦਿੱਤਾ ਜਾਵੇਗਾ, ਜਿਨ੍ਹਾਂ ਵਿਚ 25 ਫ਼ਿਲਮੀ ਕਲਾਕਾਰ ,25 ਸੰਗੀਤ ਜਗਤ ਗੀਤਕਾਰੀ ਦੇ ਨਾਮਵਰ ਚੇਹਰੇ ਅਤੇ 10 ਸ਼ੋਸ਼ਲ ਵਰਕਰਜ਼ ਹੋਣਗੇ ।
ਇਸ ਐਵਾਰਡ ਸ਼ੋ ਵਿਚ ਫਿਲਮ ਜਗਤ ਅਤੇ ਸੰਗੀਤ ਜਗਤ ਦੇ ਨਾਮਵਰ ਚਿਹਰੇ ਅਤੇ ਮਨੋਰੰਜਨ ਲਈ ਮਸ਼ਹੂਰ ਗਾਇਕ ਸ਼ਾਮਲ ਹੋਣਗੇ।
ਪ੍ਰੋਗਰਾਮ ਦਾ ਇਕ ਵਿਸ਼ੇਸ਼ ਐਵਾਰਡ ਬਿੱਲੀ ਪ੍ਰੋਡਕਸ਼ਨ ਕਨੇਡਾ ਅਤੇ ਗੁਰਪ੍ਰੀਤ ਬਿੱਲੀ ਕਨੇਡਾ ਵੱਲੋ ਕੇ ਦੀਪ-ਜਗਮੋਹਨ ਕੌਰ ਯਾਦਗਾਰੀ ਪੁਰਸਕਾਰ ਪੰਜਾਬੀ ਸੱਭਿਆਚਾਰ ਦੀ ਚਰਚਿਤ ਦੀ ਪ੍ਰਸਿੱਧ ਦੋਗਾਣਾ ਜੋੜੀ ਹਾਕਮ ਬਖਤੜੀ ਤੇ ਦਲਜੀਤ ਕੌਰ ਨੂੰ ਦਿੱਤਾ ਜਾਵੇਗਾ,ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਮਹਿਮਾਨ ਦੀਪਕ ਬਾਲੀ ਸਲਾਹਕਾਰ ਸੱਭਿਆਚਾਰ ਤੇ ਸੈਰ ਸਪਾਟਾ ਵਿਭਾਗ ਪੰਜਾਬ ਅਤੇ ਸ.ਜਸਵੀਰ ਸਿੰਘ ਜੱਸੀ ਚੇਅਰਮੈਨ ਜਿਲਾ ਯੋਜਨਾ ਬੋਰਡ,ਚਰਨ ਸਿੰਘ ਐਮ ਡੀ ਮਲਕੀਤ ਗਰੁੱਪ,ਇਸ ਪ੍ਰੋਗਰਾਮ ਵਿਚ ਫਿਲਮ ਜਗਤ ਅਤੇ ਸੰਗੀਤ ਜਗਤ ਵੱਡੇ ਕਲਾਕਾਰ ਉਚੇਚੇ ਸ਼ਿਰਕਤ ਕਰਨਗੇ।
Posted By SonyGoyal