ਰਾਮਾ ਮੰਡੀ 23 ਮਈ (ਬਲਵੀਰ ਸਿੰਘ ਬਾਘਾ)
ਜਰਨਲਿਸਟ ਪ੍ਰੈਸ ਕਲੱਬ ਯੁਨਿਟ ਬਠਿੰਡਾ ਦੀ ਮੀਟਿੰਗ ਮਾਲਵਾ ਜੋਨ ਦੇ ਚੇਅਰਮੈਨ ਜਸਵੀਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਟੀਚਰ ਹੋਮ ਬਠਿੰਡਾ ਵਿਖੇ ਹੋਈ।
ਜਿਸ ਵਿੱਚ ਚੈਅਰਮੈਨ ਵੱਲੋਂ ਅਹੁਦੇਦਾਰਾਂ ਨੂੰ ਨਵੇਂ ਆਈ ਕਾਰਡ ਜਾਰੀ ਕੀਤੇ ਗਏ।
ਇਸ ਮੌਕੇ ਤੇ ਯੁਨਿੰਟ ਬਠਿੰਡਾ ਦੇ ਚੇਅਰਮੈਨ ਜਗਪਾਲ ਸਿੰਘ ਭੁੱਲਰ ਅਤੇ ਯੁਨਿੰਟ ਬਠਿੰਡਾ ਦੇ ਜ਼ਿਲ੍ਹਾ ਪ੍ਰਧਾਨ ਚਰਨਜੀਤ ਮਛਾਣਾ ਨੇ ਪੱਤਰਕਾਰਾਂ ਨੂੰ ਆ ਰਹੀਆਂ ਮੁਸਕਲਾਂ ਸਬੰਧੀ ਵੀਚਾਰ ਕੀਤੀ ਗਈ ਅਤੇ ਇਹਨਾਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਵੀ ਅਫਸਰ ਨਾਲ ਮਿਲ ਕੇ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਇਸ ਮੌਕੇ ਤੇ ਜਰਨਲਿਸਟ ਪ੍ਰੈਸ ਕਲੱਬ ਵਿੱਚ ਨਵੇਂ ਸ਼ਾਮਲ ਹੋਏ ਪੱਤਰਕਾਰਾਂ ਨੂੰ ਵਧਾਈ ਦਿੱਤੀ ਗਈ।
ਉਹਨਾਂ ਨੇ ਪੱਤਰਕਾਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਹਰ ਦੁੱਖ ਸੁੱਖ ਵਿੱਚ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣਗੇ।
ਇਸ ਮੌਕੇ ਤੇ ਮਾਲਵਾ ਜੋਨ ਦੇ ਚੇਅਰਮੈਨ ਜਸਵੀਰ ਸਿੰਘ ਸਿੱਧੂ, ਜਰਨਲਿਸਟ ਪ੍ਰੈਸ ਕਲੱਬ ਯੁਨਿਟ ਦੇ ਚੇਅਰਮੈਨ ਜਗਪਾਲ ਸਿੰਘ ਭੁੱਲਰ, ਜਰਨਲਿਸਟ ਪ੍ਰੈਸ ਕਲੱਬ ਯੁਨਿਟ ਬਠਿੰਡਾ ਦੇ ਪ੍ਰਧਾਨ ਚਰਨਜੀਤ ਮਛਾਣਾ ਵਾਇਸ ਚੇਅਰਮੈਨ ਗੁਰਮੀਤ ਮਾਨਵਾਲਾ, ਵਾਇਸ ਪ੍ਰਧਾਨ ਮੋਦਨ ਸਿੰਘ ਦਿਓਲ, ਜੁਆਇੰਟ ਸਕੱਤਰ ਨਸੀਬ ਚੰਦ ਸ਼ਰਮਾ, ਬਲਾਕ ਤਲਵੰਡੀ ਸਾਬੋ ਦੇ ਪ੍ਰਧਾਨ ਰੇਸ਼ਮ ਸਿੰਘ ਦਾਦੂ,ਗੁਰਪ੍ਰੀਤ ਸਿੰਘ, ਸੁਖਜੀਤ ਸਿੰਘ ਧਿੰਗੜ, ਗੁਰਪ੍ਰੀਤ ਸਿੰਘ ਅਰੋੜਾ,ਪੁਸ਼ਪਿੰਦਰ ਸਿੰਘ ਪੱਕਾ ਕਲਾਂ, ਅਜੀਤ ਸਿੰਘ ਸੰਗਤ ਆਦਿ ਪੱਤਰਕਾਰ ਹਾਜ਼ਰ ਸਨ।
Posted By SonyGoyal