ਬਰਨਾਲਾ, 01 ਸਤੰਬਰ ( ਸੋਨੀ ਗੋਇਲ )

ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਦੇ ਦਿਸ਼ਾ – ਨਿਰਦੇਸ਼ਾਂ ਹੇਠ ਜ਼ਿਲ੍ਹਾ ਬਰਨਾਲਾ ਦੇ ਬੇਰੋਜ਼ਗਾਰ ਪ੍ਰਾਰਥੀਆਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵਲੋਂ ਟੈਰਿਸ ਟੈਕਨੋਲੋਜੀ ਲਿਮਟਿਡ ਕੰਪਨੀ ਨਾਲ ਤਾਲਮੇਲ ਕਰਕੇ ਬਰਨਾਲਾ ਜ਼ਿਲ੍ਹੇ ਦੇ ਸੇਵਾ ਕੇਂਦਰਾਂ ਵਿਚ ਕੰਪਿਊਟਰ ਅਪ੍ਰੇਰਟਰਾਂ ਦੀਆਂ ਅਸਾਮੀਆਂ ਲਈ ਮਿਤੀ 04.09.2025 (ਦਿਨ ਵੀਰਵਾਰ ) ਨੂੰ ਸਵੇਰੇ 10:00 ਵਜੇ ਤੋਂ 02.00 ਵਜੇ ਤੱਕ ਜ਼ਿਲ੍ਹਾ ਰੋਜ਼ਗਾਰ
ਅਤੇ ਕਾਰੋਬਾਰ ਬਿਊਰੋ ਬਰਨਾਲਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਦੂਸਰੀ ਮੰਜ਼ਿਲ ਬਰਨਾਲਾ ਵਿੱਚ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿਚ ਉਕਤ ਕੰਪਨੀ ਵੱਲੋਂ ਕੰਪਿਊਟਰ ਅਪ੍ਰੇਰਟਰਾਂ ਦੀਆਂ ਅਸਾਮੀਆਂ ਲਈ (ਲੜਕੇ ਲੜਕੀਆਂ ਦੋਵਾਂ ਲਈ) ਇੰਟਰਵਿਊ ਲਈ ਜਾਵੇਗੀ। ਕੰਪਿਊਟਰ ਅਪ੍ਰੇਰਟਰਾਂ ਅਸਾਮੀਆਂ ਲਈ ਉਮਰ ਹੱਦ ਵੱਧ ਤੋਂ ਵੱਧ (ਲੜਕੇ-35 ਸਾਲ, ਲੜਕੀਆਂ-32 ਸਾਲ), ਵਿਦਿਅਕ ਯੋਗਤਾ ਘੱਟੋ ਘੱਟ ਗ੍ਰੈਜੂਏਸ਼ਨ ਪਾਸ ਹੋਣੀ ਚਾਹੀਦੀ ਹੈ। ਕੰਪਿਊਟ ਅਪ੍ਰੇਟਰ ਦੀ ਅਸਾਮੀ ਲਈ ਅੰਗਰੇਜ਼ੀ ਟਾਇਪਿੰਗ ਵਿਚ ਰਫ਼ਤਾਰ 30 ਸਬ਼ਦ ਪ੍ਰਤੀ ਮਿੰਟ ਅਤੇ 120 ਘੰਟਿਆਂ ਦਾ ਕੰਪਿਊਟਰ ਡਿਪਲੋਮਾ/ ਕੋਰਸ ਹੋਣਾ ਲਾਜ਼ਮੀ ਹੈ।
ਉਕਤ ਅਸਾਮੀਆਂ ਲਈ ਇੰਟਰਵਿਊ ਦੌਰਾਨ ਪ੍ਰਾਰਥੀ ਕੋਲ ਰਜਿਊਮ, ਅਧਾਰ ਕਾਰਡ, ਅਤੇ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਹੋਣਾ ਲਾਜ਼ਮੀ ਹੈ। ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਬਰਨਾਲਾ ਦੇ ਹੈਲਪਲਾਈਨ ਨੰਬਰ 94170-39072 ‘ਤੇ ਸੰਪਰਕ ਕਰੋ।

Posted By Gaganjot Goyal

Leave a Reply

Your email address will not be published. Required fields are marked *