ਘਿਉ ਦੇ ਦੀਪ ਜਲਾਈਏ, ਏਸ ਦੀਵਾਲੀ ਤੇ
ਸ਼ੁੱਧ ਵਾਤਾਵਰਨ ਬਣਾਈਏ, ਏਸ ਦੀਵਾਲੀ ਤੇ
ਪਟਾਕੇ ਨਾ ਚਲਾਈਏ, ਏਸ ਦੀਵਾਲੀ ਤੇ
ਘਿਉ ਦੇ ਦੀਪ ਜਲਾਈਏ, ਏਸ ਦੀਵਾਲੀ ਤੇ

ਆਲਾ ਦੁਆਲਾ, ਆਪਾਂ ਦੂਸ਼ਤ ਕਰਨਾ ਨਹੀਂ
ਗੰਦ ਪਿੱਲ ਵੀ ਖਾ ਕੇ, ਢਿੱਡ ਨੂੰ ਭਰਨਾ ਨਹੀਂ
ਦਿਨ ਦਿਹਾਰ ਤੇ, ਨਕਲੀ ਚੀਜ਼ਾਂ ਆਉਂਦੀਆਂ ਨੇ
ਉਂਝ ਬੜਾ ਉਹ, ਸਭ ਦੇ ਮਨ ਨੂੰ ਭਾਉਂਦੀਆਂ ਨੇ
ਹਰ ਇਕ ਨੂੰ ਸਮਝਾਈਏ, ਏਸ ਦੀਵਾਲੀ ਤੇ
ਘਿਉ ਦੇ ਦੀਪ ਜਲਾਈਏ, ਏਸ ਦੀਵਾਲੀ ਤੇ
ਪਟਾਕੇ ਨਾ ਚਲਾਈਏ, ਏਸ ਦੀਵਾਲੀ ਤੇ

ਮਿੱਠਾਈਆਂ ਤੇ, ਸਭ ਕੁਝ ਨਕਲੀ ਵੇਚ ਰਹੇ
ਲੋਕੀਂ ਸਾਰੇ ਆਪਣੀ, ਅੱਖੀਂ ਵੇਖ ਰਹੇ
ਘਰ ਵਿੱਚ ਛੱਤੀ, ਪਕਵਾਨ ਬਣਾਉ ਜੀ
ਆਪਣੇ ਹੱਥੀਂ, ਆਪ ਬਣਾ ਕੇ ਖਾਉ ਜੀ
ਪਕੌੜੇ ਘਰੇ ਬਣਾਈਏ,ਏਸ ਦੀਵਾਲੀ ਤੇ
ਘਿਉ ਦੇ ਦੀਪ ਜਲਾਈਏ, ਏਸ ਦੀਵਾਲੀ ਤੇ
ਪਟਾਕੇ ਨਾ ਚਲਾਈਏ, ਏਸ ਦੀਵਾਲੀ ਤੇ

ਨਾ ਕੋਈ ਆਤਸ਼ਬਾਜੀ, ਨਾਂ ਪਟਾਕੇ ਬਈ
ਹਰ ਵਾਰੀ ਹੀ ਹੁੰਦੇ, ਰਹਿਦੇ ਵਾਕੇ ਬਈ
ਚਾਵਾਂ ਦੇ ਨਾਲ, ਤੁਸੀਂ ਪਟਾਕੇ ਲਿਆਂਦੇ ਨੇ
ਕਿੰਨੇਂ ਰੁਪਈਏ, ਹਰ ਸਾਲ ਸਾੜੇ ਜਾਂਦੇ ਨੇ
ਬਸ ਇਨ੍ਹਾਂ ਤੋਂ ਬਚ ਜਾਈਏ, ਏਸ ਦੀਵਾਲੀ ਤੇ
ਘਿਉ ਦੇ ਦੀਪ ਜਲਾਈਏ ਏਸ ਦੀਵਾਲੀ ਤੇ
ਪਟਾਕੇ ਨਾ ਚਲਾਈਏ, ਏਸ ਦੀਵਾਲੀ ਤੇ

ਆ ਜੋ ਕਰੀਏ ਦੂਰ, ਬੇਧਿਆਨੀ ਨੂੰ
ਰੋਕੋ ਨਸ਼ਿਆਂ ਵੱਲ, ਜੋ ਜਾਏ ਜਵਾਨੀ ਨੂੰ
ਆਖੇ ਲੱਗੋ, ਵਡਿਆਂ ਦਾ ਸਤਿਕਾਰ ਕਰੋ
ਨਫ਼ਰਤ ਛੱਡ ਕੇ, ਆਪਸ ਵਿੱਚ ਪਿਆਰ ਕਰੋ
ਚੰਗਾ ਸਭ ਕਹਾਈਏ, ਏਸ ਦੀਵਾਲੀ ਤੇ
ਘਿਉ ਦੇ ਦੀਪ ਜਲਾਈਏ, ਏਸ ਦੀਵਾਲੀ ਤੇ
ਪਟਾਕੇ ਨਾ ਚਲਾਈਏ, ਏਸ ਦੀਵਾਲੀ ਤੇ
ਸ਼ੁੱਧ ਵਾਤਾਵਰਨ ਬਣਾਈਏ, ਏਸ ਦੀਵਾਲੀ ਤੇ

ਆਉ ਲੇਖਕੋ, ਆਪਾ ਕਲਮਾਂ
ਘੜ ਲਈਏ
ਚੰਗਾ ਲਿਖਣ ਲਈ, ਚੰਗੀ ਸ਼ਿਆਹ ਭਰ ਲਈਏ
ਗੁਲਾਮੀ ਵਾਲਾ ਬੂਟਾ,ਹੋਕਾ
ਦਿੰਦਾ ਏ
ਚੰਗਾ ਸਹਿਤ,ਲਿਖਣ ਲਈ ਵੀ ਕਹਿੰਦਾ ਏ
ਨਾਲੇ ਰੁੱਖ ਲਗਾਈਏ, ਏਸ ਦੀਵਾਲੀ ਤੇ
ਘਿਉ ਦੇ ਦੀਪ ਜਲਾਈਏ ਏਸ ਦੀਵਾਲੀ ਤੇ
ਪਟਾਕੇ ਨਾ ਚਲਾਈਏ, ਏਸ ਦੀਵਾਲੀ ਤੇ
ਸ਼ੁੱਧ ਵਾਤਾਵਰਨ ਬਣਾਈਏ ਏਸ ਦੀਵਾਲੀ ਤੇ
ਬੂਟਾ ਗ਼ੁਲਾਮੀ ਵਾਲਾ
ਕੋਟ ਈਸੇ ਖਾਂ ਮੋਗਾ
9417197395

Posted By SonyGoyal

Leave a Reply

Your email address will not be published. Required fields are marked *