- ਸਰਕਾਰ ਵੱਲੋਂ ਪੱਤਰਕਾਰਾਂ ਨੂੰ ਨਜਰਬੰਦ ਕਰਕੇ ਪ੍ਰੈਸ ਦੀ ਆਜਾਦੀ ਨੂੰ ਖੋਹਣ ਦੀ ਕੀਤੀ ਨਿਖੇਧੀ
- ਸੂਚਨਾ ਪ੍ਰਸਾਰਣ ਮੰਤਰਾਲਿਆ ਅਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਕੀਤੀ ਜਾਵੇਗੀ ਸ਼ਿਕਾਇਤ
ਸੰਗਰੂਰ, 3 ਫਰਵਰੀ (ਮਨਿੰਦਰ ਸਿੰਘ): ਪੰਜਾਬ ਸਰਕਾਰ ਵੱਲੋਂ ਲੋਕ ਹੱਕਾਂ ਵਿੱਚ ਉੱਠਣ ਵਾਲੀ ਆਵਾਜ ਨੂੰ ਦਬਾਉਣ ਲਈ ਜਿੱਥੇ ਬੇਕਸੂਰ ਨÏਜਵਾਨਾਂ ‘ਤੇ ਪਰਚੇ ਦਰਜ ਕਰਵਾਏ ਜਾ ਰਹੇ ਹਨ ਅਤੇ ਲੋਕਾਂ ਤੋਂ ਰੋਸ ਪ੍ਰਗਟਾਉਣ ਦੇ ਹੱਕ ਖੋਹੇ ਜਾ ਰਹੇ ਹਨ, ਉੱਥੇ ਹੀ ਹੁਣ ਪ੍ਰੈਸ ਦੀ ਆਜਾਦੀ ਨੂੰ ਖੋਹਣ ਦੇ ਯਤਨ ਵੀ ਕੀਤੇ ਜਾ ਰਹੇ ਹਨ | ਸੋਸ਼ਲ ਮੀਡੀਆ ਤੋਂ ਮਿਲੀਆਂ ਖਬਰਾਂ ਦੇ ਅਨੁਸਾਰ ਭਗਵੰਤ ਮਾਨ ਸਰਕਾਰ ਵੱਲੋਂ ਲੋਕਾਂ ਦੇ ਰੋਹ ਦੀ ਕਵਰੇਜ ਕਰਨ ਤੋਂ ਰੋਕਣ ਲਈ ਕੁਝ ਪੱਤਰਕਾਰ ਵੀਰਾਂ ਨੂੰ ਵੀ ਘਰਾਂ ਵਿੱਚ ਨਜਰਬੰਦ ਕੀਤਾ ਗਿਆ ਹੈ, ਜਿਸਦੀ ਅਸੀਂ ਪੂਰਜੋਰ ਨਿਖੇਧੀ ਕਰਦੇ ਹਾਂ।
ਇਸ ਮਸਲੇ ਸੰਬੰਧੀ ਅਸੀਂ ਸੂਚਨਾ ਪ੍ਰਸਾਰਣ ਮੰਤਰਾਲਿਆ ਅਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਦਰਖਾਸਤ ਭੇਜ ਕੇ ਪੁੱਛਾਂਗੇ ਕਿ ਲੋਕਤੰਤਰ ਰਾਜ ਵਿੱਚ ਅਜਿਹਾ ਕਿਉਂ ਹੋ ਰਿਹਾ ਹੈ? ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਨੇ ਪ੍ਰੈਸ ਦੇ ਨਾਂਅ ਬਿਆਨ ਜਾਰੀ ਕਰਦਿਆਂ ਕੀਤਾ।
[…] […]