ਸੰਕਟ ਚੌਥ ਵਰਤ ਮਾਵਾਂ ਆਪਣੇ ਬੱਚਿਆਂ ਲਈ ਰੱਖਦੀਆਂ ਹਨ। ਇੱਕ ਵਾਰ ਇੱਕ ਪਿੰਡ ਚ ਇੱਕ ਬਹੁਤ ਗਰੀਬ ਪਰਿਵਾਰ ਦਾ ਚੌਰਾਹਾ ਰਹਿੰਦਾ ਸੀ। ਉਹ ਪਿੰਡ ਦੇ ਲੋਕਾਂ ਦੀਆਂ ਮੱਝਾਂ ਗਾਵਾਂ ਚਾਰ ਦਾ ਅਤੇ ਉਸ ਤੋਂ ਜੋ ਵੀ ਪ੍ਰਾਪਤ ਹੁੰਦਾ ਉਸ ਨਾਲ ਹੀ ਉਹਨਾਂ ਦਾ ਪਰਿਵਾਰ ਗੁਜ਼ਾਰਾ ਚੱਲਦਾ ਸੀ। ਜਦੋਂ ਮਾਵਾਂ ਵੱਲੋਂ ਇਹ ਵਰਤ ਰੱਖਿਆ ਜਾਂਦਾ ਹੈ ਤਾਂ ਉਹ ਸ਼ਾਮ ਨੂੰ ਤਿਲ ਦੀ ਚੂਰੀ ਜਾਂ ਤਿਲ ਦੇ ਲੱਡੂ ਆਦਿ ਬਣਾ ਕੇ ਸ੍ਰੀ ਗਣੇਸ਼ ਜੀ ਦੀ ਪੂਜਾ ਉਪਰੰਤ ਵਰਤ ਖੋਲਦੀਆਂ ਹਨ। ਇਸੇ ਤਰ੍ਹਾਂ ਹੀ ਚੋਰਾਹੇ ਦੀ ਮਾਤਾ ਇਹ ਵਰਤ ਰੱਖਦੀ ਅਤੇ ਸ਼ਾਮ ਨੂੰ ਤੇਲਾਂ ਦੇ ਲੱਡੂ ਜਾਂ ਚੂਰੀ ਬਣਾ ਕੇ ਉਸ ਨਾਲ ਖੋਲ ਲੈਂਦੀ। ਚੁਰਾਹੇ ਦੀਆਂ ਚਾਚੀਆਂ ਤਾਈਆਂ ਸ਼ਰੀਕਾਂ ਆਦਿ ਦੇਖਦੀਆਂ ਹਨ ਕਿ ਇਸ ਭੋਲੇ ਭਾਲੇ ਚੌਰਾਹੇ ਨੂੰ ਇਸ ਦੀ ਮਾਂ ਕੋਲੋਂ ਵੱਖ ਕੀਤਾ ਜਾਵੇ। ਸ਼ਰੀਕਾ ਰੱਖਣ ਵਾਲੀਆਂ ਕੁਝ ਰਿਸ਼ਤੇਦਾਰ ਉਸ ਨੂੰ ਕਹਿੰਦੀਆਂ ਹਨ ਕਿ ਤੂੰ ਸਾਰਾ ਦਿਨ ਜੰਗਲ ਚ ਮੱਝਾਂ ਗਾਵਾਂ ਭੇਡਾਂ ਚਾਰਦਾ ਹੈ ਤੇ ਤੇਰੀ ਮਾਂ ਤਿਲਾਂ ਦੀ ਚੂਰੀ ਬਣਾ ਕੇ ਖਾਂਦੀ ਹੈ ਤੇਰੇ ਵੱਲੋਂ ਮਿਹਨਤ ਨਾਲ ਕਮਾਏ ਗਏ ਪੈਸੇ ਦੀ ਤੈਨੂੰ ਸੁੱਕੀ ਰੋਟੀ ਅਤੇ ਉਸ ਨੂੰ ਚੋਰੀ ਮਿਲ ਰਹੀ ਹੈ। ਭੋਲਾ ਭਾਲਾ ਚੌਰਾਹਾ ਉਹਨਾਂ ਦੀਆਂ ਗੱਲਾਂ ਚ ਆ ਜਾਂਦਾ ਹੈ ਅਤੇ ਜਦੋਂ ਆਪਣੇ ਘਰ ਪਹੁੰਚਦਾ ਹੈ ਤਾਂ ਉਸਦੀ ਮਾਂ ਪੂਜਾ ਕਰਨ ਉਪਰੰਤ ਤਿਲਾਂ ਦੀ ਚੂਰੀ ਬਣਾ ਕੇ ਖਾਂਦੀ ਹੈ ਅਤੇ ਚੌਰਾਹੇ ਦੇ ਮਨ ਚ ਆਪਣੀ ਮਾਂ ਪ੍ਰਤੀ ਖੁੰਦਕ ਅਤੇ ਰੋਸ ਵਾਲੀ ਇੱਛਾ ਪੈਦਾ ਹੋ ਜਾਂਦੀ ਹੈ। ਚੌਰਾਹਾ ਆਪਣੀ ਮਾਂ ਨੂੰ ਚੰਗੇ ਮੰਦੇ ਸ਼ਬਦ ਬੋਲਦਾ ਹੈ ਅਤੇ ਕਹਿੰਦਾ ਹੈ ਕਿ ਮੈਂ ਅੱਜ ਤੋਂ ਬਾਅਦ ਤੇਰੇ ਨਾਲ ਨਹੀਂ ਰਹਾਂਗਾ ਮੈਨੂੰ ਤੇਰਾ ਪਤਾ ਚੱਲ ਚੁੱਕਿਆ ਹੈ। ਚੌਰਾਹੇ ਦੀ ਮਾਂ ਉਸ ਨੂੰ ਇਸ ਵਰਤ ਬਾਰੇ ਦੱਸਦੀ ਹੈ ਪ੍ਰੰਤੂ ਕਹਿੰਦੇ ਹਨ ਕਿ ਚੁੱਕ ਬੜੀ ਮਾੜੀ ਚੀਜ਼ ਹੁੰਦੀ ਹੈ ਬੰਦੇ ਦੇ ਪੈਰ ਹੀ ਨਹੀਂ ਲੱਗਣ ਦਿੰਦੀ ਤੇ ਸ੍ਰੀਕਾਂ ਵੱਲੋਂ ਦਿੱਤੀ ਗਈ ਚੁੱਕ ਚੌਰਾਹੇ ਨੂੰ ਵੀ ਆਪਣੀ ਮਾਂ ਖਿਲਾਫ ਭਟਕਾ ਚੁੱਕੀ ਸੀ। ਉਸ ਬੁੱਢੀ ਮਾਂ ਦਾ ਮੁੰਡਾ ਜਿੱਦ ਕਰਦਾ ਹੈ ਅਤੇ ਘਰ ਛੱਡ ਕੇ ਜਾਣ ਲੱਗਦਾ ਹੈ ਤਾਂ ਉਸਦੀ ਮਾਂ ਕਹਿੰਦੀ ਹੈ ਕਿ ਪੁੱਤਰ ਤੂੰ ਜਾ ਤਾਂ ਰਿਹਾ ਹੈ ਅਤੇ ਜਿਹੜਾ ਤੇਰੇ ਮਨ ਵਿੱਚ ਤਿਲਾਂ ਦੀ ਚੋਰੀ ਵਾਲਾ ਵਹਿਮ ਪੈ ਗਿਆ ਹੈ ਮੈਂ ਇਸ ਨੂੰ ਰੱਬ ਦੇ ਸਹਾਰੇ ਛੱਡਦੀ ਹਾਂ ਅਤੇ ਤੂੰ ਥੋੜੇ ਜਿਹੇ ਤਿਲ ਜੋ ਮੈਂ ਪੂਜਾ ਚ ਵਰਤੀ ਹਾਂ ਇਸ ਨੂੰ ਨਾਲ ਲੈ ਜਾ ਜੇਕਰ ਮੇਰੇ ਵਰਤ ਮੇਰੇ ਪੁੱਤ ਲਈ ਸੱਚੇ ਹੋਏ ਤਾਂ ਇਹ ਤਿਲ ਤੇਰੇ ਹਰਿ ਸੰਕਟ ਨੂੰ ਦੂਰ ਕਰਨਗੇ। ਬਸ ਜੇਕਰ ਰੱਬ ਨਾ ਕਰੇ ਤੇਰੇ ਤੇ ਕੋਈ ਸੰਕਟ ਆ ਜਾਵੇ ਤਾਂ ਤੂੰ ਥੋੜੇ ਜਿਹੇ ਇਹ ਤਿਲ ਸੁੱਟ ਕੇ ਬਸ ਰਾਮ ਰਾਮ ਜੱਪਣਾ ਸ਼ੁਰੂ ਕਰ ਦੇਵੀ ਤੇਰਾ ਸੰਕਟ ਸ੍ਰੀ ਰਾਮ ਹਰ ਲੈਣਗੇ।
ਚੌਰਾਹਾ ਆਪਣੀ ਮਾਂ ਵੱਲੋਂ ਦਿੱਤੇ ਗਏ ਤਿਲ ਨਾਲ ਲੈ ਜਾਂਦਾ ਹੈ ਅਤੇ ਘਰ ਛੱਡ ਕੇ ਦੂਰ ਚਲਾ ਜਾਂਦਾ ਹੈ। ਰਾਸਤੇ ਚ ਉਸਨੂੰ ਇੱਕ ਸ਼ੇਰ ਟੱਕਰ ਜਾਂਦਾ ਹੈ ਹੈ ਅਤੇ ਸ਼ੇਰ ਉਸਦਾ ਰਾਸਤਾ ਲੋਕ ਕੇ ਖੜ ਜਾਂਦਾ ਹੈ। ਮੁਸ਼ਕਿਲ ਦੀ ਘੜੀ ਚ ਹਮੇਸ਼ਾ ਮਾਂ ਜਾਂ ਫਿਰ ਰੱਬ ਹੀ ਯਾਦ ਆਉਂਦਾ ਹੈ। ਇਸੇ ਤਰ੍ਹਾਂ ਚੌਰਾਹਾ ਸ਼ੇਰ ਨੂੰ ਵੇਖ ਕੇ ਕੰਬਣ ਲੱਗ ਜਾਂਦਾ ਹੈ ਅਤੇ ਉਸ ਨੂੰ ਆਪਣੀ ਮਾਂ ਵੱਲੋਂ ਰੱਖਿਆ ਦੇ ਦਿੱਤੇ ਗਏ ਤਿਲ ਯਾਦ ਆਉਂਦੇ ਹਨ। ਚੌਰਾਹਾ ਸੋਚਦਾ ਹੈ ਕਿ ਮੌਤ ਤਾਂ ਸਾਹਮਣੇ ਖੜੀ ਹੈ ਕਿਉਂ ਨਾ ਮਾਂ ਦੇ ਦਿੱਤੇ ਹੋਏ ਤਿਲ ਅਜਮਾ ਕੇ ਦੇਖ ਲਵਾਂ। ਉਹ ਉਵੇਂ ਹੀ ਕਰਦਾ ਹੈ ਅਤੇ ਥੋੜੇ ਜਿਹੇ ਤਿਲ ਜਮੀਨ ਉੱਤੇ ਸੁੱਟ ਕੇ ਅੱਖਾਂ ਬੰਦ ਕਰ ਰਾਮ ਰਾਮ ਕਰਨਾ ਸ਼ੁਰੂ ਕਰਦਾ ਹੈ ਤੇ ਕੁਝ ਹੀ ਸਮੇਂ ਚ ਸ਼ੇਰ ਆਪਣਾ ਰਸਤਾ ਬਦਲ ਲੈਂਦਾ ਹੈ। ਚੌਰਾਹਾ ਉਥੋਂ ਲੰਘ ਜਾਂਦਾ ਹੈ ਹੈ ਪ੍ਰੰਤੂ ਜਦੋਂ ਥੋੜੀ ਦੂਰ ਜਾਂਦਾ ਹੈ ਤਾਂ ਅੱਗੇ ਇੱਕ ਨਦੀ ਹੁੰਦੀ ਹੈ ਜਿਸ ਚ ਪਾਣੀ ਕਾਫੀ ਉਚਾਈ ਤੇ ਆਇਆ ਹੁੰਦਾ ਹੈ। ਉਹ ਫਿਰ ਆਪਣੀ ਮਾਂ ਦੀਆਂ ਅਰਦਾਸਾਂ ਨੂੰ ਅਜਮਾਉਂਦਾ ਹੈ ਅਤੇ ਕੁਝ ਤੇਲ ਪਾਣੀ ਚ ਸੁੱਟ ਕੇ ਜਦੋਂ ਰਾਮ ਰਾਮ ਜਪਦਾ ਹੈ ਤਾਂ ਨਦੀ ਚ ਪਾਣੀ ਦੇ ਬਹਾਵ ਨੂੰ ਠੱਲ ਪੈ ਜਾਂਦੀ ਹੈ ਤੇ ਉਹ ਨਦੀ ਪਾਰ ਕਰਕੇ ਅੱਗੇ ਚਲਾ ਜਾਂਦਾ ਹੈ। ਸ਼ਾਮ ਦਾ ਸਮਾਂ ਹੋ ਜਾਂਦਾ ਹੈ ਤੇ ਉਹ ਇੱਕ ਪਿੰਡ ਚ ਪਹੁੰਚਦਾ ਹੈ ਜਿੱਥੇ ਉਹ ਦੇਖਦਾ ਹੈ ਕਿ ਇੱਕ ਮਾਤਾ ਮਿੱਠੇ ਪੂਲੇ ਬਣਾ ਰਹੀ ਹੁੰਦੀ ਹੈ ਤੇ ਨਾਲ ਲੋ ਰਹੀ ਹੁੰਦੀ ਹੈ। ਚੌਰਾਹਾ ਉਸ ਮਾਤਾ ਨੂੰ ਪੁੱਛਦਾ ਹੈ ਕਿ ਮਾਤਾ ਜੀ ਤੁਸੀਂ ਰੌ ਕਿਉਂ ਰਹੇ ਹੋ। ਉਹ ਬੁੱਢੀ ਮਾਈ ਉਸ ਨੂੰ ਕਹਿੰਦੀ ਹੈ ਕਿ ਸਾਡੇ ਕਬੀਲੇ ਦਾ ਰਿਵਾਜ਼ ਹੈ ਕਿ ਹਰ ਸਾਲ ਇੱਥੋਂ ਦਾ ਰਾਜਾ ਇੱਕ ਬਲੀ ਦਿੰਦਾ ਹੈ। ਇੱਥੇ ਆਵ ਪੱਕਦੀ ਹੈ ਕੱਲ ਉਹ ਦਿਨ ਹੈ ਅਤੇ ਮੇਰੇ ਪੁੱਤਰ ਦੀ ਵਾਰੀ ਹੈ। ਚੌਰਾਹੇ ਨੂੰ ਆਪਣੀ ਮਾਂ ਵੱਲੋਂ ਦਿੱਤੇ ਗਏ ਵਰਦਾਨ ਤੇ ਵਿਸ਼ਵਾਸ ਹੋ ਜਾਂਦਾ ਹੈ ਤੇ ਉਹ ਮਾਤਾ ਨੂੰ ਕਹਿੰਦਾ ਹੈ ਮਾਤਾ ਤੂੰ ਫਿਕਰ ਨਾ ਕਰ ਤੇਰੇ ਪੁੱਤ ਦੀ ਜਗ੍ਹਾ ਮੈਂ ਆਪ ਚਲਾ ਜਾਵਾਂਗਾ। ਮਾਤਾ ਇਹ ਸੁਣ ਕੇ ਕਿਤੇ ਨਾ ਕਿਤੇ ਸੋਚ ਲੈਂਦੀ ਹੈ ਕਿ ਚਲੋ ਮੇਰਾ ਪੁੱਤਰ ਤਾਂ ਬਚ ਗਿਆ ਹੈ। ਚੌਰਾਹਾ ਮਾਤਾ ਕੋਲੋਂ ਭੋਜਨ ਛਕਦਾ ਹੈ ਅਤੇ ਉੱਥੇ ਹੀ ਸੌਂ ਜਾਂਦਾ ਹੈ। ਰਾਤ ਨੂੰ ਰਾਜੇ ਦੇ ਬੰਦੇ ਆ ਜਾਂਦੇ ਹਨ ਮਾਤਾ ਸੋਚਦੀ ਹੈ ਕਿ ਬੇਗਾਨੇ ਪੁੱਤ ਨੂੰ ਕੱਚੀ ਨੀਂਦ ਦੇ ਕਿਵੇਂ ਜਗਾਵਾਂ ਤਾਂ ਉਹ ਘਰ ਚ ਪਏ ਭਾਂਡੇ ਭੰਨਣ ਲੱਗਦੀ ਹੈ ਤਾਂ ਜੋ ਕਿ ਉਸ ਮੁੰਡੇ ਦੀ ਨੀਂਦ ਖੁੱਲ ਜਾਵੇ। ਚੌਰਾਹੇ ਦੀ ਨੀਂਦ ਖੁੱਲਦੀ ਹੈ ਅਤੇ ਉਹ ਸੈਨਿਕਾਂ ਨਾਲ ਚਲਾ ਜਾਂਦਾ ਹੈ। ਪ੍ਰਥਾ ਅਨੁਸਾਰ ਉਸ ਚੌਰਾਹੇ ਨੂੰ ਉਬਲਦੇ ਦੇਗੇ ਵਿੱਚ ਬਿਠਾ ਦਿੱਤਾ ਜਾਂਦਾ ਹੈ ਅਤੇ ਥੱਲੇ ਅੱਗ ਬਾਲਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ। ਚੋਰਾਹਾ ਦੇਗੇ ਚ ਬੈਠਣ ਤੋਂ ਪਹਿਲਾਂ ਉਹੀ ਕਰਦਾ ਹੈ ਤਿਲ ਦੇਗੇ ਦੇ ਬੰਨੇ ਖਲਾਰਦਾ ਹੈ ਅਤੇ ਅਰਦਾਸ ਕਰਦਾ ਹੈ ਹੇ ਰਾਮ ਹੇ ਸੰਕਟ ਚੌਥ ਮਾਤਾ ਜੇਕਰ ਮੇਰੀ ਮਾਂ ਦੇ ਵਰਤ ਸੱਚੇ ਹਨ ਤਾਂ ਮੈਨੂੰ ਇਹ ਅੱਗ ਠੰਡੀ ਹੀ ਲੱਗੇਗੀ ਤੇ ਮੈਂ ਜਿੰਦਾ ਸਾਬਤ ਸਰੂਪ ਬਾਹਰ ਆ ਜਾਵਾਂਗਾ। ਜਿਹੜੀ ਆਪ ਪੱਕਣ ਨੂੰ ਲੰਬਾ ਸਮਾਂ ਲੱਗਦਾ ਸੀ ਉਹ ਆਬ ਕੁਝ ਹੀ ਘੰਟਿਆਂ ਚ ਪੱਕ ਜਾਂਦੀ ਹੈ ਅਤੇ ਜਦੋਂ ਸੈਨਿਕ ਦੇਗਾ ਖੋਲਦੇ ਹਨ ਤਾਂ ਦੇਖਦੇ ਹਨ ਕਿ ਉਸ ਚ ਜਿਸ ਨੂੰ ਬਲੀ ਲਈ ਪਾਇਆ ਗਿਆ ਸੀ ਉਹ ਰਾਮ ਰਾਮ ਕਰਦਾ ਸਾਬਤ ਸਰੂਪ ਸਹੀ ਸਲਾਮਤ ਬਾਹਰ ਆ ਜਾਂਦਾ ਹੈ।
ਰਾਜਾ ਉਸਨੂੰ ਸਾਬਤ ਸਰੂਪ ਦੇਖ ਕੇ ਹੱਕਾ ਬੱਕਾ ਰਹਿ ਜਾਂਦਾ ਹੈ ਅਤੇ ਕਹਿੰਦਾ ਹੈ ਕਿ ਤੂੰ ਕਿਹੜੀ ਜਗਹਾ ਦਾ ਕਰਮੀ ਵਾਲਾ ਰਾਜਕੁਮਾਰ ਹਾਂ ਜਿਹੜਾ ਤੈਨੂੰ ਕੁਝ ਵੀ ਨਹੀਂ ਹੋਇਆ ਅੱਗੋਂ ਚੌਰਾਹਾ ਕਹਿੰਦਾ ਹੈ ਕਿ ਮੈਂ ਕੋਈ ਰਾਜਕੁਮਾਰ ਨਹੀਂ ਮੈਂ ਤਾਂ ਇੱਕ ਸਧਾਰਨ ਜਿਹਾ ਬਾਲਕ ਹਾਂ। ਮੈਨੂੰ ਅੱਗ ਨਹੀਂ ਛੂ ਸਕੀ ਇਸ ਪਿੱਛੇ ਸਿਰਫ ਮੇਰੀ ਮਾਂ ਦੀਆਂ ਦੁਆਵਾਂ ਹਨ ਹੋਰ ਕੋਈ ਕਰਾਮਾਤ ਨਹੀਂ ਹੈ ਪ੍ਰੰਤੂ ਰਾਜਾ ਉਸ ਤੋਂ ਇੰਨਾ ਖੁਸ਼ ਹੋ ਜਾਂਦਾ ਹੈ ਕਹਿੰਦਾ ਹੈ ਕਿ ਤੂੰ ਅੱਜ ਤੋਂ ਸਧਾਰਨ ਬਾਲਕ ਨਹੀਂ ਮੈਂ ਆਪਣੀ ਲੜਕੀ ਦੀ ਸ਼ਾਦੀ ਤੇਰੇ ਨਾਲ ਕਰਾਂਗਾ। ਚੌਰਾਹਾ ਮੁੜ ਤੋਂ ਰਾਜੇ ਨੂੰ ਕਹਿੰਦਾ ਹੈ ਕਿ ਰਾਜ ਘਰਾਨੇ ਦੇ ਮੈਂ ਕਾਬਿਲ ਨਹੀਂ ਹਾਂ ਮੈਂ ਇੱਕ ਬਹੁਤ ਹੀ ਕਰੀਬ ਇਨਸਾਨ ਹਾਂ ਅਤੇ ਮੇਰੀ ਮਾਂ ਨਾਲ ਇੱਕ ਕੁੱਲੀ ਚ ਰਹਿੰਦਾ ਹਾਂ। ਲੈ ਜਾ ਉਸਦੀ ਇੱਕ ਨਹੀਂ ਸੁਣਦਾ ਤੇ ਆਪਣੀ ਕੁੜੀ ਦਾ ਹੱਥ ਉਸਦੇ ਹੱਥ ਚ ਦੇ ਦਿੰਦਾ ਹੈ ਤੇ ਉਹਨਾਂ ਦਾ ਵਿਆਹ ਕਰਵਾ ਦਿੰਦਾ ਹੈ। ਚੌਰਾਹਾ ਉਸੇ ਮਹਿਲ ਚ ਕਰਜਾਈ ਬਣ ਕੇ ਲਹਿਣ ਲੱਗ ਜਾਂਦਾ ਹੈ ਪ੍ਰੰਤੂ ਕੁਝ ਦਿਨ ਬੀਤ ਜਾਣ ਬਾਅਦ ਰਾਜੇ ਦੀ ਬੇਟੀ ਨੂੰ ਉਸਦੇ ਸ਼ਰੀਕੇ ਵਾਲੇ ਤਾਨੇ ਮਾਰਨੇ ਸ਼ੁਰੂ ਕਰ ਦਿੰਦੇ ਹਨ ਕਿ ਕਦੋਂ ਤੱਕ ਆਪਣੀ ਪਿਓ ਤੇ ਬੋਝ ਬਣ ਕੇ ਰਹੇਗੀ। ਰਾਜੇ ਦੀ ਲੜਕੀ ਇਸ ਗੱਲ ਨੂੰ ਦਿਲ ਤੇ ਲਗਾ ਲੈਂਦੀ ਹੈ ਅਤੇ ਆਪਣੇ ਘਰ ਵਾਲਾ (ਚੋਰਾਹਾ) ਨੂੰ ਕਹਿੰਦੀ ਹੈ ਕਿ ਤੇਰਾ ਕੋਈ ਘਰਬਾਰ ਨਹੀਂ ਹੈ ਮੈਂ ਆਪਣੇ ਪਿਓ ਤੇ ਹੋਰ ਬੋਝ ਨਹੀਂ ਬਣ ਸਕਦੀ। ਮੈਨੂੰ ਆਪਣੇ ਘਰ ਲੈ ਕੇ ਚੱਲ। ਇਹ ਗੱਲ ਸੁਣ ਕੇ ਚੌਰਾਹਾ ਬੜਾ ਪਰੇਸ਼ਾਨ ਹੋ ਜਾਂਦਾ ਹੈ ਅਤੇ ਉਸਨੂੰ ਕਹਿੰਦਾ ਹੈ ਕਿ ਮੈਂ ਪਹਿਲਾਂ ਹੀ ਦੱਸਿਆ ਸੀ ਕਿ ਮੈਂ ਇੱਕ ਗਰੀਬ ਪਰਿਵਾਰ ਦਾ ਹਾਂ ਅਤੇ ਮੇਰੇ ਕੋਲ ਇੱਕ ਰਾਜਕੁਮਾਰੀ ਲੱਖਣ ਲਈ ਨਾ ਤਾਂ ਚੰਗੀ ਜਗ੍ਹਾ ਹੈ ਤੇ ਨਾ ਹੀ ਉਸਨੂੰ ਕਮਾਉਣ ਲਈ ਸ਼ਾਹੀ ਭੋਜਨ ਹੈ। ਰਾਜਕੁਮਾਰੀ ਕਹਿੰਦੀ ਹੈ ਕਿ ਮੈਂ ਤੇਰੇ ਨਾਲ ਵਿਆਹੀ ਹਾਂ ਜਿੱਥੇ ਤੂੰ ਰੱਖੇਗਾ ਉਥੇ ਹੀ ਰਹਿ ਲਵਾਂਗੀ। ਇਹ ਸਾਰੀ ਗੱਲ ਰਾਜਕੁਮਾਰੀ ਆਪਣੇ ਪਿਤਾ ਨੂੰ ਦੱਸਦੀ ਹੈ ਤਾਂ ਉਸਦਾ ਪਿਤਾ ਜੋ ਉਸ ਦੇਸ਼ ਦਾ ਰਾਜਾ ਸੀ ਆਪਣੀ ਲੜਕੀ ਨੂੰ ਹੀਰੇ ਜਵਾਹਰਾਤ ਗਹਿਣੇ ਆਦਿ ਦੇ ਕੇ ਰੁਖਸਤ ਕਰ ਦਿੰਦਾ ਹੈ।
ਜਦੋਂ ਚੌਰਾਹਾ ਆਪਣੇ ਪਿੰਡ ਪਹੁੰਚਦਾ ਹੈ ਤਾਂ ਰਾਜਕੁਮਾਰੀ ਨਾਲ ਰਾਜ ਘਰਾਨੇ ਚੋਂ ਆਏ ਨੌਕਰ ਸ਼ਾਕਰ ਦੇਖ ਕੇ ਪਿੰਡ ਚ ਰੌਲਾ ਪੈ ਜਾਂਦਾ ਹੈ ਅਤੇ ਪਿੰਡ ਵਾਸੀ ਚੌਰਾਹੇ ਦੀ ਮਾਂ ਕੋਲ ਜਾਂਦੇ ਹਨ ਅਤੇ ਕਹਿੰਦੇ ਹਨ ਕਿ ਤੇਰਾ ਪੁੱਤਰ ਵਾਪਸ ਆ ਰਿਹਾ ਹੈ ਅਤੇ ਤੇਰੀ ਨੌ ਵੀ ਲੈ ਕੇ ਆਇਆ ਹੈ ਜੋ ਕਿ ਰਾਜਿਆਂ ਦੀ ਕੁੜੀ ਹੈ।
ਚੌਰਾਹੇ ਦੀ ਮਾਂ ਦੀਆਂ ਅੱਖਾਂ ਜਾ ਚੁੱਕੀਆਂ ਸਨ ਅਤੇ ਉਹ ਪਿੰਡ ਵਾਸੀਆਂ ਨੂੰ ਕਹਿੰਦੀ ਹੈ ਕਿ ਪਹਿਲਾਂ ਤੁਸੀਂ ਮੇਰੇ ਪੁੱਤ ਨੂੰ ਪੱਟੀ ਪੜਾ ਕੇ ਮੇਰੇ ਤੋਂ ਦੂਰ ਕਰ ਦਿੱਤਾ ਅਤੇ ਹੁਣ ਜਦੋਂ ਮੈਂ ਕਬਰਾਂ ਦਾ ਰਾਹ ਦੇਖ ਰਹੀ ਹਾਂ ਤਾਂ ਮੇਰੇ ਨਾਲ ਮਜ਼ਾਕ ਕਰਦੇ ਹੋ। ਪਿੰਡ ਵਾਸੀ ਕਹਿੰਦੇ ਹਨ ਕਿ ਅਸੀਂ ਤੇਰੇ ਨਾਲ ਮਜ਼ਾਕ ਨਹੀਂ ਕਰ ਰਹੇ। ਤੇਰਾ ਪੁੱਤ ਸੱਚ ਚ ਇੱਕ ਰਾਜੇ ਦੀ ਕੁੜੀ ਵਿਆਹ ਕੇ ਲਿਆਇਆ ਹੈ।
ਚੌਰਾਹੇ ਦੀ ਅੰਨੀ ਮਾਂ ਸੰਕਟ ਚੌਥ ਮਾਤਾ ਅੱਗੇ ਅਰਦਾਸ ਕਰਦੀ ਹੈ ਕਹਿੰਦੀ ਹੈ ਕਿ ਮਾਂ ਹੇ ਰਾਮ ਜੇ ਮੇਰੇ ਵਰਤ ਸੱਚੇ ਸਨ ਤਾਂ ਮੇਰੀ ਛਾਤੀ ਚੋਂ ਮੁੜ ਤੋਂ ਦੁੱਧ ਦੀਆਂ ਧਾਰਾਂ ਸ਼ੁਰੂ ਹੋ ਜਾਣ ਅਤੇ ਮੇਰੀਆਂ ਅੱਖਾਂ ਦੀ ਨਿਗਾਹ ਮੁੜ ਤੋਂ ਆ ਜਾਵੇ। ਬੁੱਢੀ ਮਾਈ ਵੱਲੋਂ ਕੀਤੀ ਗਈ ਅਰਦਾਸ ਪ੍ਰਵਾਨ ਹੁੰਦੀ ਹੈ। ਬੁੱਢੀ ਮਾਈ ਦੀਆਂ ਅੱਖਾਂ ਵੀ ਮੁੜ ਆਉਂਦੀਆਂ ਹਨ ਉਹ ਆਪਣੇ ਨੌ ਪੁੱਤ ਨੂੰ ਦੇਖਦੀ ਹੈ। ਸੰਕਟ ਚੌਥ ਦੇ ਲੱਖੇ ਗਏ ਵਰਤਾਂ ਕਰਕੇ ਜਿੱਥੇ ਉਸਦਾ ਪੁੱਤ ਰਾਜੇ ਦਾ ਜਵਾਈ ਬਣ ਜਾਂਦਾ ਹੈ ਉਥੇ ਹੀ ਉਹਨਾਂ ਦੀ ਗਰੀਬੀ ਵੀ ਦੂਰ ਹੁੰਦੀ ਹੈ ਅਤੇ ਰੋਗ ਵੀ ਦੂਰ ਹੁੰਦੇ ਹਨ।
ਸੱਚੀ ਭਗਤੀ ਚ ਹਮੇਸ਼ਾ ਸ਼ਕਤੀ ਹੁੰਦੀ ਹੈ।